Punjabi Typing Tutor Raavi Para 3 one min

Instructions for typing:-
  1. Any wrong word or spelling mistake or skipping any word will be treated as 1 mistake.
  2. If you don't want to highlight mistakes, then you can check the box above Don't want to highlight mistakes.
  3. If you want to type ੍ਰ (ਰਾਰਾ) press Shift+3.
  4. If you want to type press Shift+M.
  5. To type ਪਿ press and ि and to type ਪੀ press and .
  6. All The Best!!
Name - XXXX
Roll No - XXXX
Time Remaining (Min:Sec) - 01:00
Take online Punjabi Typing Test to find out your Typing Speed Don't want to highlight mistakes Don't want to highlight current word
Punjabi Typing Paragraph
ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਝਟਕਾ ਦਿੰਦੇ ਹੋਏ ਹਰੀਕੇ ਪਤਣ ‘ਚ ਚੱਲਣ ਵਾਲੀ ਉਨ੍ਹਾਂ ਦੀ ਡ੍ਰੀਮ ਪ੍ਰਾਜੈਕਟ ਪਾਣੀ ਵਾਲੀ ਬੱਸ ‘ਤੇ ਬ੍ਰੇਕ ਲਗਾ ਦਿੱਤੀ ਹੈ ਹਰੀਕੇ ਪਤਣ ‘ਚ ਦੌਰਾ ਕਰਨ ਪੁੱਜੇ ਸਿੱਧੂ ਨੇ ਕਿਹਾ ਕਿ ਜਦੋਂ ਤੱਕ ਪੀ. ਆਰ. ਟੀ. ਸੀ. ਮੁਨਾਫੇ ‘ਚ ਨਹੀਂ ਜਾਂਦਾ, ਉਸ ਸਮੇਂ ਤੱਕ ਪਾਣੀ ਵਾਲੀ ਬੱਸ ‘ਤੇ ਰੋਕ ਲੱਗੇਗੀ ਸਿੱਧੂ ਨੇ ਕਿਹਾ ਕਿ ਕਰੋੜਾਂ ਦੀ ਲਾਗਤ ਵਾਲੀ ਇਹ ਬੱਸ ਸਫੇਦ ਹੱਥ ਸਾਬਤ ਹੋ ਰਹੀ ਹੈ ਅਤੇ ਜਦੋਂ ਤੱਕ ਪੀ. ਆਰ. ਟੀ. ਸੀ. ਦੀ ਹਾਲਤ ਸੁਧਰ ਨਹੀਂ ਜਾਂਦੀ, ਉਦੋਂ ਤੱਕ ਇਹ ਪ੍ਰਾਜੈਕਟ ਬੰਦ ਰਹੇਗਾ ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਬਾਦਲਾਂ ਦਾ ਕੋਈ ਵੀ ਨਾਜਾਇਜ਼ ਵਪਾਰ ਨਹੀਂ ਹੋਣ ਦਿੱਤਾ ਜਾਵੇਗਾ ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਬਜਟ ਸੈਸ਼ਨ ਦੌਰਾਨ ਸਿੱਧੂ ਵੱਲੋਂ ਪਾਣੀ ਵਾਲੀ ਬੱਸ ‘ਤੇ ਸਵਾਲ ਚੁੱਕੇ ਗਏ ਸਨ ਉਨ੍ਹਾਂ ਨੇ ਦੋਸ਼ ਲਗਾਇਆ ਸੀ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਸਾਬਕਾ ਉੱਪ ਮੁੱਖ ਮੰਤਰੀ ਪੁੱਤ ਦੀ ਜ਼ਿੱਦ ਪੁਗਾਉਣ ਲਈ ਕਰੋੜਾਂ ਰੁਪਏ ਖਰਚ ਕਰ ਦਿੱਤੇ ਸਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਬਠਿੰਡਾ ਜ਼ਿਲੇ ਦੇ ਪਿੰਡ ਜਲਾਲ ‘ਚ ਪਾਵਨ ਬਾਣੀ ਦੇ ਗੁਟਕਾ ਸਾਹਿਬ ਦੀ ਹੋਈ ਬੇਅਦਬੀ ਬੇਹੱਦ ਦੁੱਖਦਾਈ ਹੈ ਉਨ੍ਹਾਂ ਕਿਹਾ ਕਿ ਗੁਰਬਾਣੀ ਸਮੁੱਚੀ ਮਨੁੱਖਤਾ ਦੇ ਭਲੇ ਲਈ ਰਚੀ ਗਈ ਹੈ ਪਰ ਪਿਛਲੇ ਕੁਝ ਸਮੇਂ ਤੋਂ ਸਿੱਖ ਵਿਰੋਧੀ ਲੋਕ ਅਮਨ-ਸ਼ਾਂਤੀ ਨੂੰ ਲਾਂਬੂ ਲਾਉਣ ਦੀ ਇੱਛਾ ਤਹਿਤ ਇਸ ਦਾ ਨਿਰਾਦਰ ਕਰ ਰਹੇ ਹਨ ਪ੍ਰੋ. ਬਡੂੰਗਰ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਾਰ-ਵਾਰ ਅਖਬਾਰਾਂ ‘ਚ ਇਸ਼ਤਿਹਾਰ ਤੇ ਖਬਰਾਂ ਪ੍ਰਕਾਸ਼ਿਤ ਕਰਵਾ ਕੇ ਪਿੰਡਾਂ-ਸ਼ਹਿਰਾਂ ਦੀਆਂ ਗੁਰਦੁਆਰਾ ਕਮੇਟੀਆਂ, ਸਭਾ-ਸੁਸਾਇਟੀਆਂ, ਗ੍ਰੰਥੀ ਸਿੰਘਾਂ ਤੇ ਸੰਗਤਾਂ ਨੂੰ ਸੁਚੇਤ ਵੀ ਕੀਤਾ ਜਾਂਦਾ ਹੈ ਗੁਰੂ ਘਰਾਂ ਦੀ ਪਹਿਰੇਦਾਰੀ ਲਾਜ਼ਮੀ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਸ਼ਰਾਰਤੀ ਅਨਸਰ ਕਿਸੇ ਮਾੜੀ ਘਟਨਾ ਨੂੰ ਅੰਜਾਮ ਨਾ ਦੇ ਸਕਣ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਦੇਸ਼ ਦੀ ਸਰਕਾਰ ਖੁਫੀਆ ਏਜੰਸੀਆਂ ਰਾਹੀਂ ਇਨ੍ਹਾਂ ਘਟਨਾਵਾਂ ਪਿੱਛੇ ਲੁਕੇ ਚਿਹਰਿਆਂ ਨੂੰ ਲੱਭ ਕੇ ਇਨ੍ਹਾਂ ਅਮਨ-ਸ਼ਾਂਤੀ ਦੇ ਵੈਰੀਆਂ ਨੂੰ ਸਖਤ ਸਜ਼ਾਵਾਂ ਦੇਵੇ ਉਨ੍ਹਾਂ ਸਰਕਾਰ ਦੀ ਕਾਰਜਕੁਸ਼ਲਤਾ ‘ਤੇ ਰੋਸ ਪ੍ਰਗਟ ਕਰਦਿਆਂ ਸ਼ੰਕਾ ਜਤਾਈ ਕਿ ਸਰਕਾਰ ਦੇ ਇਨ੍ਹਾਂ ਘਟਨਾਵਾਂ ਨੂੰ ਨਾ ਰੋਕ ਪਾਉਣ ਕਾਰਨ ਪੰਜਾਬ ‘ਚ ਕਿਸੇ ਵੀ ਸਮੇਂ ਅਸ਼ਾਂਤੀ ਵਾਲਾ ਮਾਹੌਲ ਬਣ ਸਕਦਾ ਹੈ ਕੁਝ ਆਰਮਡ ਵਿੰਗ ਦੇ ਕਮਾਂਡੈਂਟਸ ਸਾਹਿਬਾਨ ਵਲੋਂ ਆਪਣੇ ਪੱਧਰ ‘ਤੇ ਅਣ-ਅਧਿਕਾਰਤ ਤੌਰ ਤੇ ਪ੍ਰਾਈੇਵੇਟ ਵਿਅਕਤੀਆਂ ਨੂੰ ਸੁਰੱਖਿਆ ਮੁਹੱਈਆ ਕੀਤੀ ਹੈ, ਜੋ ਕਿ ਬਹੁਤ ਗਲਤ ਹੈ ਇਹ ਸ਼ਿਕਾਇਤ ਡੀਜੀਪੀ ਕੋਲ ਆਈ ਹੈ ਜਿਸ ਤੇ ਪੰਜਾਬ ਦੇ ਡੀਜੀਪੀ ਸੁਰੇਸ਼ ਅਰੋਡ਼ਾ ਨੇ ਆਰਮਡ ਵਿੰਗ ਦੇ ਕਮਾਂਡੈਂਟਸ ਵੱਲੋਂ ਆਪਣੇ ਚਹੇਤਿਆਂ (ਆਮ ਲੋਕ) ਨੂੰ ਬੇਵਜ੍ਹਾ ਸੁਰੱਖਿਆ ਦੇਣ ਸਬੰਧੀ ਜਾਂਚ ਦੇ ਹੁਕਮ ਨੇ ਦਿੱਤੇ ਹਨ

Typing Editor

No comments:

Post a Comment